Thursday, November 13, 2008

ਉੱਖਲੀ ਵਿਚ ਸਿਰ ਦਿੱਤਾ,ਤਾਂ ਮੋਹਲਿਆਂ ਦਾ ਕੀ ਡਰ

ਉੱਖਲੀ ਵਿਚ ਸਿਰ ਦਿੱਤਾ,ਤਾਂ ਮੋਹਲਿਆਂ ਦਾ ਕੀ ਡਰ (ਔਖਾ ਰਾਹ ਚੁਣਨ ਵਾਲਾ ਬੰਦਾ ਤਕਲੀਫਾਂ ਤੋਂ ਨਹੀ ਡਰਦਾ)- ਜਦੋਂ ਜੇਲ ਵਿਚ ਪਏ ਦੇਸ਼-ਭਗਤ ਨੂੰ ਇਕ ਮਿੱਤਰ ਨੇ ਸਜ਼ਾ ਤੇ ਜੇਲ ਜੀਵਨ ਦੀਆਂ ਤਕਲੀਫਾਂ ਤੋਂ ਬਚਣ ਲਈ ਸਰਕਾਰ ਤੋਂ ਮਾਫੀ ਮੰਗਣ ਲਈ ਕਿਹਾ, ਤਾਂ ਉਸ ਨੇ ਇਸ ਤਜਵਿਜ਼ ਨੂੰ ਠੁਕਰਾਉਂਦਿਆਂ ਬੜੇ ਸਿਦਕ ਨਾਲ ਕਿਹਾ,"ਉੱਖਲੀ ਵਿਚ ਸਿਰ ਦਿੱਤਾ,ਤਾਂ ਮੋਹਲਿਆਂ ਦਾ ਕੀ ਡਰ।"

ਊਠ ਨਾ ਕੁੱਦੇ ਬੋਰੇ ਕੁੱਦੇ

ਊਠ ਨਾ ਕੁੱਦੇ ਬੋਰੇ ਕੁੱਦੇ (ਕਿਸੇ ਚੀਜ਼ ਦਾ ਅਸਲੀ ਹੱਕਦਾਰ ਤਾਂ ਚੁੱਪ ਰਹੇ, ਪਰ ਕੋਈ ਅਣਹੱਕਾ ਰੌਲਾ ਪਾੳਣ ਲੱਗ ਪਵੇ)- ਮੇਰੀ ਮੱਝ ਬਾਬੂ ਰਾਮ ਦੇ ਖੇਤ ਵਿਚ ਵੜ ਕੇ ਉਸ ਦੀ ਬਹੁਤ ਸਾਰੀ ਫਸਲ ਖਾ ਗਈ। ਬਾਬੂ ਰਾਮ ਤਾਂ ਬੋਲਿਆ ਨਾ, ਪਰ ਉਸ ਦਾ ਗੁਆਂਢੀ ਜ਼ਿਮੀਂਦਾਰ ਐਵੇਂ ਹੀ ਭੜਕ ਪਿਆ। ਮੈਂ ਕਿਹਾ ਕਿ ਇਹ ਤਾਂ ਉਹ ਗੱਲ ਹੈ,"ਊਠ ਨਾ ਕੁੱਦੇ ਬੋਰੇ ਕੁੱਦੇ ।"