Thursday, February 19, 2009

ਆਪ ਮੋਏ ਜਗ ਪਰਲੋ

ਆਪ ਮੋਏ ਜਗ ਪਰਲੋ (ਜਾਨ ਨਾਲ ਹੀ ਜਹਾਨ ਹੈ)- ਜਦੋਂ ਮੈਂ ਐਸ਼-ਪ੍ਰਸਤੀ ਵਿਚ ਧਨ ਉਜਾੜਨ ਵਾਲੇ ਜਗਤ ਸਿੰਘ ਨੂੰ ਕਿਹਾ ਕਿ ਹੁਣ ਤੂੰ ਕਬੀਲਦਾਰ ਹੋ ਗਿਆ ਹੈਂ। ਧਨ ਨੂੰ ਇਸ ਤਰ੍ਹਾਂ ਨਾ ਉਜਾੜਿਆ ਕਰ ਤੇ ਕੁੱਝ ਧੀਆਂ-ਪੁੱਤਰਾਂ ਲਈ ਜੋੜ ਲੈ, ਤਾਂ ਉਸ ਨੇ ਕਿਹਾ, “ਆਪ ਮੋਏ ਜਗ ਪਰਲੋ”, ਆਪੇ ਜਿਸ ਨੂੰ ਲੋੜ ਹੋਵੇਗੀ ਕਮਾਏ ਗਾ।

ਉਲਟੇ ਬਾਂਸ ਬਰੇਲੀ ਨੂੰ

ਉਲਟੇ ਬਾਂਸ ਬਰੇਲੀ ਨੂੰ (ਕਿਸੇ ਦਾ ਵਿਵਹਾਰ ਜਾਂ ਰਹੁ-ਰੀਤ ਦੇ ਉਲਟ ਗੱਲ ਕਰਨਾ)- ਜਦੋਂ ਮੈਂ ਉਸ ਨੂੰ ਰਹੁ-ਰੀਤ ਦੇ ਬਿਲਕੁਲ ਉਲਟ ਚਲਦਾ ਦੇਖਿਆ, ਤਾਂ ਮੈਂ ਕਿਹਾ,” ਉਲਟੇ ਬਾਂਸ ਬਰੇਲੀ ਨੂੰ।”

ਉੱਚੀ ਦੁਕਾਨ ਫਿੱਕਾ ਪਕਵਾਨ

ਉੱਚੀ ਦੁਕਾਨ ਫਿੱਕਾ ਪਕਵਾਨ (ਕਿਸੇ ਦਾ ਨਾਂ ਬਹੁਤਾ ਹੋਣਾ, ਪਰ ਵਾਹ ਪੈਣ ਤੇ ਉਸ ਦਾ ਮਾੜਾ ਸਿੱਧ ਹੋਣਾ) – ਇਹ ਕੰਪਨੀ ਕਦੇ ਬਹੁਤ ਚੰਗਾ ਮਾਲ ਬਣਾਉਂਦੀ ਸੀ, ਪਰੰਤੂ ਜਦੋਂ ਇਸ ਦਾ ਨਾਂ ਬਹੁਤ ਪ੍ਰਸਿੱਧ ਹੋ ਗਿਆ, ਤਾਂ ਇਸ ਨੇ ਘਟੀਆ ਮਾਲ ਬਣਾਉਣਾ ਸ਼ੁਰੂ ਕਰ ਦਿੱਤਾ। ਅੱਜ-ਕੱਲ ਤਾਂ ਇਸ ਦੀ ਉਹ ਗੱਲ ਹੈ, “ਉੱਚੀ ਦੁਕਾਨ ਫਿੱਕਾ ਪਕਵਾਨ।”

ਉਲਟੀ ਵਾੜ ਖੇਤ ਨੂੰ ਖਾਏ

ਉਲਟੀ ਵਾੜ ਖੇਤ ਨੂੰ ਖਾਏ (ਰਖਵਾਲੇ ਦਾ ਹੀ ਚੀਜ਼ ਨੂੰ ਨੁਕਸਾਨ ਪੁਚਾਉਣਾ)- ਗੁਰੂ ਨਾਨਕ ਦੇ ਸਮੇ ਦੇ ਹੁਕਮਰਾਨ ਤੇ ਅਫਸਰ ਲੋਕਾਂ ਦੀ ਰੱਖਿਆ ਕਰਨ ਦੀ ਥਾਂ ਉਹਨਾਂ ਤੇ ਜ਼ੁਲਮ ਕਰ ਰਹੇ ਸਨ, ਉਸ ਸਮੇਂ ਤਾਂ,” ਉਲਟੀ ਵਾੜ ਖੇਤ ਨੂੰ ਖਾਏ ” ਵਾਲੀ ਗੱਲ ਸੀ।

ਉੱਠ ਨਾ ਸਕਾਂ ਫਿੱਟੇ ਮੂੰਹ ਗੋਡਿਆਂ ਦਾ

ਉੱਠ ਨਾ ਸਕਾਂ ਫਿੱਟੇ ਮੂੰਹ ਗੋਡਿਆਂ ਦਾ (ਕੰਮ ਕਰਨ ਦੀ ਸ਼ਕਤੀ ਆਪਣੇ ਵਿਚ ਨਾ ਹੋਣੀ, ਪਰ ਦੋਸ਼ ਦੂਜਿਆਂ ਸਿਰ ਲਾ ਦੇਣਾ)- ਗੁਰਮੀਤ ਨੂੰ ਘਰੋਂ ਖਰਚਣ ਲਈ ਇਕ ਪੈਸਾ ਵੀ ਨਹੀ ਮਿਲਦਾ, ਪਰੰਤੂ ਉਹ ਫਿਲਮਾਂ ਦੇਖਣ ਦਾ ਵਿਰੋਧ ਐਵੇਂ ਕਰਦਾ ਰਹਿੰਦਾ ਹੈ। ਜੇਕਰ ਉਸ ਕੋਲ ਪੈਸੇ ਹੋਣ, ਤਾਂ ਹੀ ਉਹ ਟਿੱਕਟ ਖਰੀਦੇ ਅਤੇ ਫਿਲਮ ਦੇਖੇ। ਉਸਦੀ ਤਾਂ ਉਹ ਗੱਲ ਹੈ,” ਉੱਠ ਨਾ ਸਕਾਂ ਫਿੱਟੇ ਮੂੰਹ ਗੋਡਿਆਂ ਦਾ।”